ਪੰਜਾਬ `ਚ ਠੰਡ ਦਾ ਕਹਿਰ ਜਾਰੀ, ਅਗਲੇ 5 ਦਿਨਾਂ ਤੱਕ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ, ਭਾਰਤੀ ਮੌਸਮ ਵਿਭਾਗ ਵਲੋਂ ਇਨ੍ਹਾਂ ਇਲਾਕਿਆਂ `ਚ ਚਿਤਾਵਨੀ..
Jan 03, 2023, 19:39 PM IST
ਭਾਰਤੀ ਮੌਸਮ ਵਿਭਾਗ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ਉੱਤਰੀ ਭਾਰਤ 'ਚ ਅਜੇ ਵੀ ਠੰਡ ਤੋਂ ਰਾਹਤ ਨਹੀਂ ਮਿਲੀ। ਜਾਣਕਾਰੀ ਅਨੁਸਾਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਅਗਲੇ 5 ਦਿਨਾਂ ਤੱਕ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਦੌਰਾਨ ਧੁੰਦ ਦਾ ਕਹਿਰ ਜਾਰੀ ਰਹੇਗਾ ਅਤੇ ਕੁਝ ਇਲਾਕਿਆਂ 'ਚ ਠੰਡ ਪੈ ਸਕਦੀ ਹੈ।ਪੰਜਾਬ ਵਿੱਚ ਅੱਜ ਤੇ ਕਲ ਸੀਤ ਲਹਿਰ ਆਉਣ ਦੀ ਸੰਭਾਵਨਾ ਹੈ। ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਕਈ ਰਾਜਾਂ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ, ਤਾਂ ਜੋ ਕੜਾਕੇ ਦੀ ਠੰਡ ਵਿੱਚ ਬੱਚੇ ਘਰਾਂ ਵਿੱਚ ਹੀ ਰਹਿਣ।