Latest News Of Punjab: ਸੁਨਿਆਰੇ ਦੀ ਦੁਕਾਨ ਤੇ ਗੈਂਗਸਟਰਾਂ ਨੇ ਕੀਤੀ ਫਾਇਰਿੰਗ, 25 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ
Jul 28, 2023, 12:39 PM IST
Latest News Of Punjab: ਬਠਿੰਡਾ ਦੇ ਮੌੜ ਮੰਡੀ ਦੇ ਮੁੱਖ ਬਾਜ਼ਾਰ 'ਚ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਸ਼ਾਮ ਗੈਂਗਸਟਰ ਗਰੁੱਪ ਵੱਲੋਂ ਪ੍ਰੇਮੀ ਜਵੈੱਲਰ ਤੇ ਫਾਇਰਿੰਗ ਕੀਤੀ ਗਈ। ਦੁਕਾਨ ਦੇ ਮਲਿਕ ਤੋਂ ਕੁਝ ਸਮਾਂ ਪਹਿਲਾਂ ਗੈਂਗਸਟਰ ਗਰੁੱਪ ਨੇ ਫੋਨ ਕਰਕੇ 25 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਦੁਕਾਨਦਾਰ ਨੂੰ ਫਿਰੌਤੀ ਨਾ ਦੇਣ ਤੇ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ।