Ludhiana Drugs News: ਵੇਖੋ ਇਸ ਕੁੜੀ ਦਾ ਨਸ਼ੇ ਨਾਲ ਹੋਇਆ ਬੁਰਾ ਹਾਲ, ਨਸ਼ੇ ਦੀ ਹਾਲਤ `ਚ ਕੀਤੇ ਵੱਡੇ ਖੁਲਾਸੇ
Jul 24, 2023, 15:26 PM IST
Punjab's Ludhiana Drugs News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਵੀਡੀਓ ਅੱਜ ਯਾਨੀ ਸੋਮਵਾਰ ਨੂੰ ਸਾਹਮਣੇ ਆਈ ਜਿਸਨੂੰ ਅੱਖ ਹਰ ਕੋਈ ਹੈਰਾਨ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਕੁੜੀ ਦਾ ਨਸ਼ੇ ਤੋਂ ਬੁਰਾ ਹਾਲ ਹੋਇਆ ਪਿਆ ਹੈ ਅਤੇ ਇਸ ਦੌਰਾਨ ਨਸ਼ੇ ਦੀ ਹਾਲਤ ਵਿੱਚ ਹੀ ਉਹ ਬਹੁਤ ਵੱਡੇ ਖੁਲਾਸੇ ਕਰਦੀ ਹੋਈ ਵੀ ਸੁਣਾਈ ਦਿੱਤੀ। ਉਸਨੇ ਦੱਸਿਆ ਕਿ ਮੈਡੀਕਲ ਸਟੋਰਾਂ ਤੋਂ ਨਸ਼ਾ ਆਮ ਮਿਲਦਾ ਹੈ। ਇਸ ਦੌਰਾਨ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਨਸ਼ਾ ਕਰਕੇ ਲੜਕੀਆਂ ਦੇਹ ਵਪਾਰ ਦਾ ਧੰਦਾ ਵੀ ਕਰਦੀ ਹੈ। ਦੱਸ ਦਈਏ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਦੇ ਨਾਲ ਪੁਲਿਸ ਵਲੋਂ ਢਿੱਲੀ ਕਾਰਵਾਈ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।