Ludhiana News: ਨਕਸ਼ੇ `ਤੇ ਵਾਰਡ ਲੱਭਣ ਲਈ ਸਾਬਕਾ ਕੌਂਸਲਰ ਨੇ ਰੱਖਿਆ 500 ਰੁਪਏ ਦਾ ਇਨਾਮ!
Aug 08, 2023, 13:52 PM IST
Punjab's Ludhiana's Nagar Nigam Chunav 2023: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਵਾਰਡ ਬੰਦੀ ਦੇ ਨਕਸ਼ੇ 'ਤੇ ਇਤਰਾਜ਼ ਦਰਜ ਕਰਵਾਉਣ ਦੇ ਪਹਿਲੇ ਦਿਨ ਲੁਧਿਆਣਾ ਦੇ ਜ਼ੋਨ ਡੀ 'ਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਸਾਬਕਾ ਕੌਂਸਲਰ ਨਕਸ਼ੇ ਨੂੰ ਦੇਖਣ ਲਈ ਪੌੜੀਆਂ ਦੇ ਨਾਲ ਲੈਂਸ ਅਤੇ ਦੂਰਬੀਨ ਲੈ ਕੇ ਪੁੱਜੇ। ਇਸ ਦੌਰਾਨ ਇੱਕ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਬੰਟੀ ਵੱਲੋਂ ਲੋਕਾਂ ਨੂੰ ਆਪਣਾ ਵਾਰਡ ਲੱਭ ਕੇ ਦਿਖਾਉਣ 'ਤੇ 500 ਰੁਪਏ ਦੇ ਇਨਾਮ ਦੀ ਵੀ ਸ਼ਰਤ ਰੱਖੀ ਗਈ।