Punjab News: ਮੋਗਾ ਦੀ ਖੁਸ਼ਪ੍ਰੀਤ ਕੌਰ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਦੇਸ਼ ਦਾ ਨਾਮ ਕੀਤਾ ਰੌਸ਼ਨ, ਜਿੱਤਿਆ ਸੋਨ ਤਗਮਾ
Punjab News: ਪਰੁਤਗਲ ਵਿਖੇ ਕਿੱਕ ਬਾਕਸਿੰਗ ਦੇ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਵਿੱਚੋਂ ਖੁਸ਼ਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਿਆ ਹੈ। ਖੁਸ਼ਪ੍ਰੀਤ ਦੇ ਪਿਤਾ ਨੇ ਕਿਹਾ ਫਿਲਮ ਦੰਗਲ ਤੋਂ ਪ੍ਰਭਾਵਿਤ ਹੋ ਕੇ ਆਪਣੀ ਬੇਟੀ ਨੂੰ ਇਸ ਮੁਕਾਮ ਉੱਤੇ ਪਹੁੰਚਾਇਆ। ਖੁਸ਼ਪ੍ਰੀਤ ਹੋਰੀ ਤਿੰਨ ਭੈਣਾਂ ਹਨ ਅਤੇ ਵੱਖ- ਵੱਖ ਖੇਤਰਾਂ ਵਿੱਚ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਯੂਨੀਵਰਸਿਟੀ ਵਿੱਚ ਖੁਸ਼ਪ੍ਰੀਤ ਆਪਣੀ ਤਾਲੀਮ ਹਾਸਿਲ ਕਰ ਰਹੀ ਹੈ ਉਸ ਯੂਨੀਵਰਸਿਟੀ ਦੇ ਡਾਰੈਕਟਰ ਸਪੋਰਟਸ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਖੁਸ਼ਪ੍ਰੀਤ ਨੇ ਦੇਸ਼ ਦਾ ਅਤੇ ਸਾਡੀ ਯੂਨੀਵਰਸਿਟੀ ਦਾ ਵੀ ਮਾਣ ਵਧਾਇਆ ਹੈ।