9 years of PM Modi: ਪ੍ਰਧਾਨ ਮੰਤਰੀ ਮੋਦੀ ਦੇ 9 ਸਾਲ ਪੂਰੇ ਹੋਣ ਤੇ ਸੁਣੋ ਕੀ ਬੋਲੇ Moga ਦੇ ਲੋਕੀ, ਮੋਦੀ ਵੱਲੋਂ ਚਲਾਈ ਗਈ ਯੋਜਨਾਵਾਂ ਦੀ ਕੀਤੀ ਪ੍ਰਸ਼ੰਸਾ
Jun 06, 2023, 17:41 PM IST
9 years of PM Modi: ਮੋਗਾ ਵਾਸੀਆਂ ਨੇ ਭਾਰਤ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ 'ਤੇ ਬੋਲਦਿਆਂ ਮੋਦੀ ਸਰਕਾਰ ਨੂੰ 9 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ। ਮੋਗਾ ਵਾਸੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ ਉਹ ਲਗਭਗ ਪੂਰੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਚਾਹੇ ਸਵੱਛ ਭਾਰਤ ਅਭਿਆਨ ਦੀ ਗੱਲ ਹੋਵੇ, ਗਰੀਬਾਂ ਨੂੰ ਘਰ-ਘਰ ਸਿਲੰਡਰ ਦੇਣ ਦੀ ਗੱਲ ਹੋਵੇ ਜਾਂ ਫਿਰ ਕਸ਼ਮੀਰ ਵਿੱਚ ਧਾਰਾ 370 ਹਟਾਉਣ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਘਰ-ਘਰ ਪਖਾਨੇ ਬਣਾਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਵੱਲੋਂ 9 ਸਾਲਾਂ ਵਿੱਚ ਕੀਤੀਆਂ ਪ੍ਰਾਪਤੀਆਂ ਤੋਂ ਖੁਸ਼ ਹਾਂ।