Mohali Weather Update : ਮੁਹਾਲੀ `ਚ ਅੱਜ ਸੰਘਣੀ ਧੁੰਦ ਦਾ ਕਹਿਰ, ਆਵਾਜਾਈ ਪ੍ਰਭਾਵਿਤ, ਵੇਖੋ ਸਵੇਰ ਦਾ ਹਾਲ
Mohali Weather Update: ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਧੁੰਦ ਦੀ ਲਪੇਟ 'ਚ ਹਨ। ਚੰਡੀਗੜ੍ਹ ਅਤੇ ਮੋਹਾਲੀ ਦੀ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (AQI) 375 ਨੂੰ ਪਾਰ ਕਰ ਗਿਆ ਹੈ। ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਕਈ ਹਿੱਸਿਆਂ ਨੂੰ ਧੂੰਏਂ ਦੀ ਚਾਦਰ ਨੇ ਢੱਕ ਲਿਆ ਹੈ। ਇਸ ਨਾਲ ਪਾਰਾ ਵੀ ਥੱਲੇ ਡਿੱਗ ਪਿਆ ਹੈ। ਧੁੰਦ ਕਾਰਨ ਸੜਕਾਂ ਉੱਪਰ ਵਿਜ਼ੀਬਿਲਿਟੀ 100 ਮੀਟਰ ਤੋਂ ਵੀ ਘੱਟ ਰਹੀ। ਇਸ ਮੌਕੇ 'ਚ ਪੰਜਾਬ ਦੇ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਬੇਹੱਦ ਲੋੜ ਹੈ।