Punjab Nagar Nigam Chunav: ਤਲਵੰਡੀ ਸਾਬੋ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਹੋਈ ਸ਼ੁਰੂ, ਠੰਢ ਕਰਕੇ ਅਜੇ ਘੱਟ ਨਿਕਲੇ ਲੋਕ
Talwandi Sabo Election Voting: ਤਲਵੰਡੀ ਸਾਬੋ 21 ਦਸੰਬਰ ਇਤਿਹਾਸਕ ਨਗਰ ਤਲਵੰਡੀ ਸਾਬੋ ਨਗਰ ਕੌਂਸਲ ਦੇ 10 ਵਾਰਡਾਂ ਦੀ ਚੋਣ ਲਈ ਅੱਜ ਸਮੇਂ ਸਿਰ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਠੰਢ ਕਰਕੇ ਅਜੇ ਘੱਟ ਲੋਕ ਹੀ ਵੋਟਿੰਗ ਲਈ ਨਿਕਲ ਰਹੇ ਹਨ। ਦੱਸਣਾ ਬਣਦਾ ਹੈ ਕਿ ਨਗਰ ਦੇ ਕੁੱਲ 15 ਵਾਰਡਾਂ ਵਿੱਚੋਂ 5 ਵਾਰਡਾਂ ਦੇ ਕੌਂਸਲਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਅੱਜ ਬਾਕੀ 10 ਵਾਰਡਾਂ ਲਈ ਚੋਣ ਹੋਣ ਜਾ ਰਹੀ ਹੈ।