Punjab news: ਹੁਣ ਪਟਾਕੇ ਪਾਉਣ ਨੂੰ ਨਹੀਂ ਰੱਖਿਆ ਜਾਵੇਗਾ ਬੁਲੇਟ
Jun 07, 2023, 15:19 PM IST
Punjab news: ਬੀਤੇ ਦਿਨੀਂ ਏਡੀਜੀਪੀ ਟ੍ਰੈਫਿਕ ਪੰਜਾਬ ਵੱਲੋਂ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ , ਕਿ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਮਕੈਨਿਕ ਉਪਰ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਬੁਲੇਟ ਦੇ ਸਲੰਸਰਾਂ ਨੂੰ ਬਦਲਵਾਉਣ ਅਤੇ ਪਟਾਕੇ ਪਾਉਣ ਵਾਲਿਆਂ ਉਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਮੋਟਰਸਾਈਕਲ ਸਵਾਰ ਤੋਂ ਇਲਾਵਾ ਮਕੈਨਿਕ ਉਪਰ ਵੀ ਕਾਰਵਾਈ ਹੋਵੇਗੀ। ਚਲਾਨ ਦੇ ਨਾਲ ਨਾਲ 6 ਮਹੀਨੇ ਦੀ ਸਜਾ ਵੀ ਹੋ ਸਕਦੀ ਹੈ। ਹੁਣ ਲੁਧਿਆਣਾ ਪੁਲਿਸ ਸਖ਼ਤ ਨਜ਼ਰ ਆ ਰਹੀ ਹੈ, ਤੇ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।