Punjab News: ਤਰਨਤਾਰਨ `ਚ ਫਾਇਰਿੰਗ, SHO ਦੇ 22 ਸਾਲਾ ਪੁੱਤਰ ਦੀ ਹੋਈ ਮੌਤ, ਜਾਂਚ ਸ਼ੁਰੂ
Aug 07, 2023, 15:52 PM IST
Punjab News: ਤਰਨਤਾਰਨ 'ਚ ਇੱਕ ਐਸਐਚਓ ਦੀ ਸਰਵਿਸ ਰਿਵਾਲਵਰ ਤਿਆਰ ਹੋਣ ਦੌਰਾਨ ਜ਼ਮੀਨ 'ਤੇ ਡਿੱਗ ਗਈ ਅਤੇ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਸਦੇ 22 ਸਾਲਾ ਪੁੱਤਰ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਮਾਮਲੇ 'ਚ ਸਬੰਧਤ ਥਾਣੇ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਨਮਦੀਪ ਸਿੰਘ ਵਜੋਂ ਹੋਈ ਹੈ।