Punjab News: ਫਿਰੋਜ਼ਪੁਰ `ਚ ਸਾਬਕਾ ਐੱਮਸੀ ਨਾਲ ਹੋਈ ਲੁੱਟ, ਕੁੜਤੇ ਦੀ ਜੇਬ ਹੀ ਪਾੜ ਕੇ ਲੈ ਗਏ ਲੁਟੇਰੇ
Tue, 08 Aug 2023-2:52 pm,
Punjab's Ferozepur Former MC robbed CCTV video: ਫਿਰੋਜ਼ਪੁਰ ਤੋਂ ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜਾ ਮਾਮਲਾ ਬੀਤੀ ਰਾਤ ਸਾਹਮਣੇ ਆਇਆ ਹੈ ਜਿੱਥੇ ਫਿਰੋਜ਼ਪੁਰ ਸ਼ਹਿਰ ਵਿੱਚ ਕੁਝ ਲੁਟੇਰਿਆਂ ਵੱਲੋਂ ਇੱਕ ਵਪਾਰੀ, ਜੋ ਕਿ ਸਾਬਕਾ ਐੱਮਸੀ ਵੀ ਹਨ, ਨੂੰ ਨਿਸ਼ਾਨਾ ਬੁਣਾਉਂਦਿਆਂ ਉਨ੍ਹਾਂ ਨਾਲ ਲੁੱਟ ਖੋਹ ਕੀਤੀ ਜਾਂਦੀ ਹੈ। ਇਸ ਸਾਬਕਾ ਐੱਮਸੀ ਦੀ ਪਛਾਣ ਸਤੀਸ਼ ਕੁਮਾਰ ਵਜੋਂ ਹੋਈ ਹੈ ਅਤੇ ਉਹ ਕ੍ਰਿਆਣਾ ਦਾ ਕੰਮ ਕਰਦਾ ਹੈ। ਉਹ ਬੀਤੀ ਰਾਤ ਜਦੋਂ ਘਰ ਪਰਤ ਰਿਹਾ ਸੀ, ਉਦੋਂ ਫ਼ਿਰੋਜ਼ਪੁਰ ਦੇ ਗੋਕਲੇ ਹਾਲ ਕੋਲ ਮੋਟਰਸਾਈਕਲ ਸਵਾਰ ਕੁਝ ਲੁਟੇਰਿਆਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਅਤੇ ਉਸਦੇ ਨਾਲ ਲੁੱਟ ਖੋਹ ਕੀਤੀ।