Punjab News: ਕੋਟਕਪੂਰਾ `ਚ ਕਰੰਟ ਲੱਗਣ ਨਾਲ 22 ਸਾਲਾਂ ਨੌਜਵਾਨ ਨੌਜਵਾਨ ਦੀ ਮੌਤ, ਜਾਣੋ ਕਿਵੇਂ ਵਾਪਰੀ ਘਟਨਾ
Jul 18, 2023, 21:54 PM IST
Punjab News: ਪੰਜਾਬ ਦੇ ਜ਼ਿਲ੍ਹਾ ਕੋਟਕਪੂਰਾ ਦੇ ਸੁਰਗਾਪੁਰੀ ਇਲਾਕੇ ਵਿੱਚ ਅੱਜ ਬੜਾ ਹੀ ਦੁਖਦ ਸਮਾਚਾਰ ਦੇਖਣ ਨੂੰ ਮਿਲਿਆ ਹੈ। ਇਥੇ ਇਕ 22 ਸਾਲਾਂ ਨੌਜਵਾਨ ਦੀ ਕਰੰਟ ਲੱਗਣ ਨਾਲ ਮੋਤ ਹੋ ਗਈ। ਜਾਣਕਾਰੀ ਅਨੁਸਾਰ ਧਨਪ੍ਰੀਤ ਸਿੰਘ ਉਰਫ ਧਨੀ ਜੋ ਆਪਣੇ ਪਸ਼ੂ ਵਾਲੇ ਵਾੜੇ ਵਿੱਚ ਕੰਮ ਕਰ ਰਿਹਾ ਸੀ। ਬੀਤੇ ਦਿਨੀਂ ਹੋਈ ਬਰਸਾਤ ਨਾਲ ਕੂਲਰ ਸ਼ੌਟ ਹੋਣ ਕਰਕੇ ਉਸ ਵਿਚ ਕਰੰਟ ਆ ਗਿਆ ਅਤੇ ਨੌਜਵਾਨ ਦੇ ਟੱਚ ਹੋਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਮਲੇ ਦੇ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਗੋਪੀ ਨੇ ਦੱਸਿਆ ਕਿ ਧਨਪ੍ਰੀਤ ਆਪਣੇ ਪਸ਼ੂ ਵਾਲੇ ਹਾਤੇ ਵਿੱਚ ਕੰਮ ਕਰ ਰਿਹਾ ਸੀ ਅਤੇ ਮੌਸਮ ਖ਼ਰਾਬ ਕਾਰਨ ਕੂਲਰ ਸ਼ੌਟ ਹੋ ਗਿਆ ਕੂਲਰ ਸ਼ੌਟ ਹੋਣ ਕਰਕੇ ਉਸ ਵਿਚ ਕਰੰਟ ਆ ਗਿਆ ਜੋ ਕਿ ਨੌਜਵਾਨ ਦੀ ਮੌਤ ਦਾ ਕਾਰਨ ਬਣਿਆ ।