Punjab News: ਫਾਜ਼ਿਲਕਾ `ਚ ਰੇਡ ਕਰਨ ਜਾ ਰਹੀ ਸੀ ਪੁਲਿਸ ਪਾਰਟੀ ਦੀ ਗੱਡੀ ਦਾ ਹੋਇਆ ਐਕਸੀਡੈਂਟ, ਟਰੈਕਟਰ ਨਾਲ ਹੋਈ ਟੱਕਰ
Jul 18, 2023, 22:01 PM IST
Punjab News: ਫਾਜ਼ਿਲਕਾ ਵਿੱਚ ਰੇਡ ਕਰਨ ਜਾ ਰਹੀ ਪੁਲਿਸ ਪਾਰਟੀ ਦੀ ਗੱਡੀ ਦੀ ਟਰੈਕਟਰ ਟਰਾਲੀ ਵਿਚਾਲੇ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਸਿਟੀ ਥਾਣੇ ਦੀ ਪੁਲਿਸ ਟੀਮ ਕਿਸੇ ਮੁਕਦਮੇ ਦੇ ਮਾਮਲੇ ਵਿੱਚ ਰੇਡ ਕਰਨ ਲਈ ਜਾ ਰਹੀ ਸੀ ਕਿ ਫਾਜ਼ਿਲਕਾ ਦੇ ਪਿੰਡ ਬਣ ਵਾਲਾ ਦੇ ਨੇੜੇ ਟਰੈਕਟਰ ਟਰਾਲੀ ਵਿੱਚ ਗੱਡੀ ਦਾ ਐਕਸੀਡੈਂਟ ਹੋ ਗਿਆ। ਗਨੀਮਤ ਇਹ ਰਹੀ ਕਿ ਗੱਡੀ 'ਚ ਸਵਾਰ ਪੁਲਿਸ ਕਰਮਚਾਰੀ ਬਾਲ ਬਾਲ ਬਚ ਗਏ ਪਰ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਹਾਲਾਂਕਿ, ਨੁਕਸਾਨੀ ਗਈ ਗੱਡੀ ਨੂੰ ਹੁਣ ਫਾਜ਼ਿਲਕਾ ਦੇ ਸਦਰ ਥਾਣੇ ਵਿੱਚ ਲਿਆਂਦਾ ਗਿਆ ਹੈ ਜਿੱਥੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।