Punjab Panchayat Election 2023: ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ CM ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ, ਦੇਖੋ ਵੀਡੀਓ
Punjab Panchayat Election 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਕਚਹਿਰੀ ਸੁਖੀਆ ਵਿਖੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਦੇਖਦਿਆਂ ਸਰਵ ਸੰਮਤੀ ਤੋਂ ਸਰਪੰਚ ਚੁਣਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਦੀ ਏਕਤਾ ਦੇ ਸਨਮਾਨ ਵਿੱਚ ਪੰਜ ਲੱਖ ਰੁਪਏ ਦੇਵਾਂਗੇ। ਇਸ ਦੌਰਾਨ ਨਸ਼ਿਆਂ ਬਾਰੇ ਗੱਲ ਕਰਦਿਆਂ ਕਿਹਾ ਗਿਆ ਕਿ ਕੁਝ ਸਮਾਂ ਲੱਗੇਗਾ, ਉਹ ਸਭ ਕੁਝ ਤੈਅ ਕਰ ਦੇਣਗੇ ਅਤੇ ਉਨ੍ਹਾਂ ਲੜਕਿਆਂ ਨੂੰ ਫੌਜ, ਪੁਲਸ ਵਿੱਚ ਭਰਤੀ ਅਤੇ ਖੇਡਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਵੀ ਕੀਤਾ ਗਿਆ। (Punjab CM Bhagwant Mann News)