Pathankot News: BSF ਨੇ ਪਠਾਨਕੋਟ `ਚ ਘੁਸਪੈਠੀਏ ਨੂੰ ਫੜਿਆ, ਪਾਕਿਸਤਾਨੀ ਕਰੰਸੀ ਬਰਾਮਦ,ਵੇਖੋ ਵੀਡੀਓ
Pathankot News: ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਘੁਸਪੈਠੀਏ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਕਾਬੂ ਕਰ ਲਿਆ ਹੈ। ਇਹ ਘਟਨਾ ਪੰਜਾਬ ਦੇ ਪਠਾਨਕੋਟ ਦੇ ਬਮਿਆਲ ਸੈਕਟਰ ਦੀ ਦੂਜੀ ਲਾਈਨ ਆਫ ਡਿਫੈਂਸ ਵਿੱਚ ਵਾਪਰੀ। ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਘੁਸਪੈਠੀਏ ਤੋਂ ਗੰਭੀਰਤਾ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਘੁਸਪੈਠੀਏ ਨੇ ਆਪਣਾ ਨਾਂ ਨਜੀਬ ਪੁੱਤਰ ਫਜ਼ਲੂਦੀਨ ਦੱਸਿਆ ਹੈ।