Ropar Fire Video: ਕਾਗਜ਼ੀ ਪੈਰਾਸ਼ੂਟ ਨਾਲ ਲੱਗੀ ਅੱਗ, ਦੇਰ ਰਾਤ ਰੋਪੜ `ਚ ਰਾਮਲੀਲਾ ਗਰਾਉਂਡ ਨੇੜੇ ਵਾਪਰਿਆ ਹਾਦਸਾ
Ropar Fire Video: ਬਸੰਤ ਪੰਚਮੀ ਦੇ ਮੌਕੇ ਉੱਤੇ ਜਿੱਥੇ ਸ਼ਹਿਰ ਵਿੱਚ ਰੱਜ ਕੇ ਪਤੰਗਬਾਜ਼ੀ ਕੀਤੀ ਗਈ ਉੱਥੇ ਹੀ ਸ਼ਾਮ ਨੂੰ ਲੋਕਾਂ ਵੱਲੋਂ ਕਾਗਜ਼ੀ ਪੈਰਾਸ਼ੂਟ ਗੁਬਾਰੇ ਬਣਾ ਕੇ ਉਡਾਏ ਗਏ ਜਿਸ ਨਾਲ ਇੰਜ ਪ੍ਰਤੀਤ ਹੋਇਆ ਸਿਤਾਰੇ ਧਰਤੀ ਦੇ ਨਜ਼ਦੀਕ ਉਤਰ ਆਏ ਹਨ। ਇਸ ਨਜ਼ਾਰੇ ਦੇ ਨਾਲ ਹੀ ਬੀਤੀ ਰਾਤ ਇੱਕ ਵੱਡੀ ਦੁਰਘਟਨਾ ਵੀ ਹੋਈ ਹੈ ਇਸ ਕਾਗਜ਼ੀ ਪੈਰਾਸ਼ੂਟ ਨਾਲ ਰਾਮਲੀਲਾ ਗਰਾਊਂਡ ਦੇ ਨਜ਼ਦੀਕ ਘਰਾਂ ਦੇ ਵਿੱਚ ਖੜੇ ਵਾਹਨਾਂ ਨੂੰ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ।