Punjab sacrilege case: ਬਟਾਲਾ `ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਅਣਪਛਾਤੇ ਵਿਅਕਤੀ ਨੇ 3 ਪੋਥੀਆਂ ਅਤੇ ਕੁੱਝ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਨੂੰ ਲੱਗਾ ਦਿੱਤੀ ਅੱਗ
Tue, 09 May 2023-12:52 pm,
Punjab sacrilege case: ਪੰਜਾਬ 'ਚ ਇਕ ਵਾਰ ਫਿਰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਬਟਾਲਾ ਅਧੀਨ ਆਉਂਦੇ ਪਿੰਡ ਵਡਾਲਾ ਗ੍ਰੰਥੀਆਂ ਦਾ ਹੈ ਜਿੱਥੇ ਇਕ ਅਣਪਛਾਤੇ ਵਿਅਕਤੀ ਵੱਲੋਂ 3 ਪੋਥੀਆਂ ਅਤੇ ਕੁੱਝ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਨੂੰ ਅੱਗ ਲਗਾ ਕੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਪਰ, ਗਨੀਮਤ ਇਹ ਰਹੀ ਕੀ ਹਵਾ ਦੇ ਨਾਲ ਅੱਗ ਬੁਝ ਗਈ ਅਤੇ ਬਚਾਅ ਹੋ ਗਿਆ। ਗੱਲਬਾਤ ਕਰਦਿਆਂ ਇਕ ਪਿੰਡ ਵਾਸੀ ਨੇ ਦੱਸਿਆ ਕਿ ਕਿਸੇ ਮੂਰਖ ਪ੍ਰਾਣੀ ਵੱਲੋਂ ਸਵੇਰੇ 7 ਵਜੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਵੀਡੀਓ ਵੇਖੋ ਤੇ ਜਾਣੋ...