Punjab News: ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਦੀ ਅਨੋਖੀ ਵੀਡੀਓ ਆਈ ਸਾਹਮਣੇ, ਈ-ਰਿਕਸ਼ਾ ਚਲਾ ਕੇ ਸਵਾਰੀਆਂ ਨੂੰ ਮਾਰੀਆਂ ਅਵਾਜ਼ਾਂ
Punjab MLA Video: ਅਬੋਹਰ ਤੋਂ ਹਲਕਾ ਵਿਧਾਇਕ ਸੰਦੀਪ ਜਾਖੜ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਈ ਰਿਕਸ਼ਾ ਚਲਾਉਂਦੇ ਦਿਖਾਈ ਦੇ ਰਹੇ ਹਨ ਤੇ ਉਹਨਾਂ ਵੱਲੋਂ ਆਵਾਜ਼ਾਂ ਵੀ ਮਾਰੀਆਂ ਜਾ ਰਹੀਆਂ ਕਿ 'ਆਜੋ ਬਾਈ ਕੋਈ ਬੱਸ ਅੱਡਾ ਰੇਲਵੇ ਸਟੇਸ਼ਨ ਦੀ ਸਵਾਰੀ ਹੈ'। ਦੱਸ ਦਈਏ ਕਿ ਅੱਜ ਅਬੋਹਰ ਦੇ ਵਿੱਚ ਵਿਧਾਇਕ ਵੱਲੋਂ ਆਪਣੀ ਸਫਾਈ ਮੁਹਿੰਮ ਦੇ ਤਹਿਤ ਆਪਣੀ ਟੀਮ ਦੇ ਨਾਲ ਸਫਾਈ ਅਭਿਆਨ ਚਲਾਇਆ ਜਾ ਰਿਹਾ ਸੀ ਜਿਸ ਦੌਰਾਨ ਉਨਾਂ ਦੇ ਇੱਕ ਸ਼ੁਭ ਚਿੰਤਕ ਵੱਲੋਂ ਨਵੀਂ ਈ ਰਿਕਸ਼ਾ ਖਰੀਦੀ ਗਈ ਹੈ ਜਿਸ ਉੱਤੇ ਵਿਧਾਇਕ ਨੇ ਈ ਰਿਕਸ਼ਾ ਤੇ ਆਪਣੀ ਟੀਮ ਦੇ ਨਾਲ ਸਵਾਰ ਹੋ ਕੇ ਨਾ ਸਿਰਫ ਸ਼ਹਿਰ ਦਾ ਗੇੜਾ ਲਾਇਆ ਬਲਕਿ ਆਵਾਜ਼ਾਂ ਵੀ ਮਾਰੀਆਂ ਜੋ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀ ਹੈ।