Punjab News: ਅੱਜ ਤੋਂ ਸੂਬੇ ਦੇ ਸਕੂਲਾਂ `ਚ ਯੂਕੇਜੀ ਦੇ ਵਿਦਿਆਰਥੀਆਂ ਨੂੰ ਮਿਲੇਗਾ ਮਿਡ-ਡੇ-ਮੀਲ
Punjab School Mid Day Meal: ਪੰਜਾਬ ਦੇ ਸਕੂਲਾਂ ਵਿੱਚ ਮਿਡ-ਡੇਅ ਮੀਲ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ 1 ਸਤੰਬਰ ਯਾਨਿ ਅੱਜ ਤੋਂ ਦੁਪਹਿਰ ਦਾ ਖਾਣਾ ਮਿਲੇਗਾ। ਇੱਕ ਵਿਦਿਆਰਥੀ ਨੂੰ ਪੰਜ ਰੁਪਏ 45 ਪੈਸੇ ਦੇ ਹਿਸਾਬ ਨਾਲ 100 ਗ੍ਰਾਮ ਭੋਜਨ ਦਿੱਤਾ ਜਾਵੇਗਾ। ਪਹਿਲਾਂ ਕਲਾਸ 1 ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਤਹਿਤ ਖਾਣਾ ਦਿੱਤਾ ਜਾਂਦਾ ਸੀ।