Punjab News: ਹਿੰਮਤ ਸਿੰਘ ਨੇ ਅਨੌਖੀ ਜੁੱਤੀ ਕੀਤੀ ਤਿਆਰ, ਪੈਦਲ ਚਲਦੇ ਸਮੇਂ ਜੁੱਤੀ ਤੋਂ ਨਿਕਲਦਾ ਹੈ ਕਰੰਟ
Punjab School of Eminence Student Invents Current Shoe News: ਜਿੱਥੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਨਵੇਂ ਉਪਰਾਲੇ ਲਏ ਜਾ ਰਹੇ ਹਨ ਉੱਥੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ ਹਿੰਮਤ ਸਿੰਘ ਨੇ ਇੱਕ ਅਨੌਖੀ ਜੁੱਤੀ ਤਿਆਰ ਕੀਤੀ ਹੈ ਜਿਸ ਵਿੱਚ ਪੈਦਲ ਚਲਦੇ ਸਮੇਂ ਜੁੱਤੀ ਤੋਂ ਕਰੰਟ ਨਿਕਲਦਾ ਹੈ। ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ ਹਿੰਮਤ ਸਿੰਘ ਨੇ ਅਜਿਹੀ ਜੁੱਤੀ ਤਿਆਰ ਕੀਤੀ ਹੈ ਜਿਸ ਦੇ ਨਾਲ ਮੁਸ਼ਕਿਲ ਸਮੇਂ ਵਿੱਚ ਲੜਕੀ ਇਸ ਜੁੱਤੀ ਨਾਲ ਆਪਣੀ ਮਦਦ ਕਰ ਸਕਦੀ ਹੈ। ਹਿੰਮਤ ਸਿੰਘ ਸੇਫਟੀ ਬੈਲਟ ਵੀ ਤਿਆਰ ਕਰ ਰਿਹਾ ਹੈ।