School timings changed in Punjab: ਸਕੂਲ ਦੇ ਸਮੇਂ `ਚ ਤਬਦੀਲੀ ਕਰਕੇ ਬੱਚੇ ਨਜ਼ਰ ਆਏ ਖੁਸ਼, ਕਹੀ ਇਹ ਗੱਲ
Punjab School Time: ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਸਕੂਲ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਹੁਣ ਪੰਜਾਬ ਭਰ ਦੇ ਸਕੂਲ ਸਵੇਰੇ 7 ਵਜੇ ਤੋਂ ਲੈ ਕੇ ਦੋਪਹਰ 12 ਵਜੇ ਤੱਕ ਲੱਗਣਗੇ। ਸਕੂਲਾਂ ਵਿੱਚ ਬੱਚੇ ਸਵੇਰੇ 6:30 ਵਜੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। ਬੱਚਿਆਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਗਰਮੀ ਬਹੁਤ ਜਿਆਦਾ ਸੀ ਜਿਸ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਸੀਂ ਸਵੇਰੇ ਪੰਜ ਵਜੇ ਉੱਠੇ ਅਤੇ ਘਰਾਂ ਤੋਂ 6 ਵਜੇ ਸਕੂਲ ਚੱਲੇ ਅਸੀਂ ਸਕੂਲ 7 ਵਜੇ ਤੋਂ ਪਹਿਲਾਂ ਪਹੁੰਚ ਚੁੱਕੇ ਹਾਂ।