Punjab Solar Power Deal: ਪੰਜਾਬ ਸਰਕਾਰ ਨੇ ਕੀਤਾ ਸੋਲਰ ਪਾਵਰ ਦਾ ਵੱਡਾ ਸਮਝੌਤਾ
Aug 17, 2023, 15:39 PM IST
Punjab Solar Power Deal: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੋਲਰ ਪਾਵਰ ਦਾ ਇੱਕ ਵੱਡਾ ਸਮਝੌਤਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੋਲਰ ਬਿਜਲੀ ਸਮਝੌਤੇ ਨਾਲ 431 ਕਰੋੜ ਰੁਪਏ ਦੀ ਬਚਤ ਹੋਵੇਗੀ। ਇਹ ਸਮਝੌਤਾ BBMB ਨਾਲ ਸੰਬੰਧਤ ਸਤਲੁਜ ਜਲ ਬਿਜਲੀ ਨਿਗਮ ਨਾਲ ਕੀਤਾ ਗਿਆ ਹੈ ਅਤੇ 1000 ਮੈਗਾ ਵਾਟ ਦਾ ਐਗਰੀਮੈਂਟ ਹੋਇਆ ਹੈ। 2 ਰੁਪਏ 53 ਪੈਸੇ ਪ੍ਰਤੀ ਯੂਨਿਟ 'ਤੇ ਇਹ ਸਮਝੌਤਾ ਕੀਤਾ ਗਿਆ ਹੈ।