Ladakh Accident News: ਲੱਦਾਖ `ਚ ਸ਼ਹੀਦ ਹੋਏ ਜਵਾਨਾਂ ਦੇ ਘਰ ਜਾਣਗੇ CM ਮਾਨ, ਦੇਣਗੇ 1 ਕਰੋੜ ਰੁਪਏ ਦਾ ਚੈੱਕ
ਲੱਦਾਖ ‘ਚ ਵਾਪਰੇ 19 ਅਗਸਤ ਨੂੰ ਭਿਆਨਕ ਹਾਦਸੇ ਵਿੱਚ ਭਾਰਤ ਦੇ 9 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚ ਪੰਜਾਬ ਦੇ 2 ਜਵਾਨ ਵੀ ਸ਼ਾਮਿਲ ਸਨ। ਪੰਜਾਬ ਦੇ ਦੋ ਸ਼ਹੀਦ ਜਵਾਨਾਂ ਵਿੱਚ ਇੱਕ ਫ਼ਰੀਦਕੋਟ ਜ਼ਿਲ੍ਹੇ ਦਾ ਨਾਇਬ ਸੂਬੇਦਾਰ ਰਮੇਸ਼ ਲਾਲ ਸੀ। ਇਸ ਵਿਚਾਲੇ ਖ਼ਬਰ ਸਾਹਮਣੇ ਆਈ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਪੰਜਾਬ ਦੇ ਦੋ ਸ਼ਹੀਦ ਜਵਾਨਾਂ ਦੇ ਘਰ ਜਾਣਗੇ।