ICC World Cup 2023: ਖੇਡ ਮੰਤਰੀ ਮੀਤ ਹੇਅਰ ਨੇ BCCI ਨੂੰ ਲਿੱਖੀ ਚਿੱਠੀ, ਵਰਲਡ ਕੱਪ `ਚ ਮੋਹਾਲੀ ਸਟੇਡੀਅਮ ਨੂੰ ਸ਼ਾਮਲ ਨਾ ਕਰਨ ਤੇ ਜਤਾਈ ਨਰਾਜ਼ਗੀ
Jun 30, 2023, 16:00 PM IST
ICC World Cup 2023: ਪੰਜਾਬ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ BCCI ਨੂੰ ਚਿੱਠੀ ਲਿੱਖੀ ਹੈ ਜਿਸ ਵਿਚ ਉਨ੍ਹਾਂ ਵਰਲਡ ਕੱਪ 2023 'ਚ ਮੋਹਾਲੀ ਸਟੇਡੀਅਮ ਨੂੰ ਸ਼ਾਮਲ ਨਾ ਕਰਨ ਤੇ ਨਰਾਜ਼ਗੀ ਜਤਾਈ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚਿੱਠੀ 'ਚ ਇਹ ਪੁੱਛਿਆ ਕਿ ਆਈਸੀਸੀ ਟੀਮ ਨੇ ਮੋਹਾਲੀ ਸਟੇਡੀਅਮ ਦਾ ਨਿਰੀਖਣ ਕਦੋਂ ਕੀਤਾ ਸੀ? ਦੱਸ ਦਈਏ ਕਿ ਵਰਲਡ ਕੱਪ ਦਾ ਕੋਈ ਵੀ ਮੈਚ ਮੋਹਾਲੀ ਨੂੰ ਨਹੀਂ ਮਿਲਿਆ ਜਿਸਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ, ਵੀਡੀਓ ਵੇਖੋ ਤੇ ਜਾਣੋ..