Punjab News: ਰਸਤਾ ਪੁੱਛਣ ਬਹਾਨੇ ਬਜ਼ੁਰਗ ਮਹਿਲਾ ਤੋਂ ਲੁੱਟ ਕਰਕੇ ਲੁਟੇਰੇ ਹੋਏ ਫਰਾਰ, ਘਟਨਾ CCTV `ਚ ਕੈਦ
Punjab News: ਤਾਜ਼ਾ ਤਸਵੀਰਾਂ ਮੁੜ ਟਾਂਡਾ ਤੋਂ ਸਾਹਮਣੇ ਆਈਆਂ ਹੈ ਜਿੱਥੇ ਕਿ ਟਾਂਡਾ ਉਡਮੁੜ ਦੇ ਮੇਨ ਬਾਜ਼ਾਰ ਵਿੱਚ ਸੈਰ ਕਰ ਰਹੀ ਇੱਕ ਬਜ਼ੁਰਗ ਮਹਿਲਾ ਤੋਂ ਸਕੂਟਰੀ ਸਵਾਰ 2 ਲੁਟੇਰੇ ਤੇਜ਼ਧਾਰ ਹਥਿਆਰ ਦਿਖਾ ਕੇ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ ਤੇ ਇਹ ਸਾਰੀ ਵਾਰਦਾਤ ਬਾਜ਼ਾਰ ਵਿੱਚ ਹੀ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ। ਦੱਸ ਦਈਏ ਕਿ ਇਹ ਬਜ਼ੁਰਗ ਮਹਿਲਾ ਸਵੇਰ ਸਮੇਂ ਸੈਰ ਕਰ ਰਹੀ ਹੁੰਦੀ ਹੈ।