Punjab News: ਬੇਟੇ ਦੇ ਭਵਿੱਖ ਦੀ ਚਿੰਤਾ `ਚ ਪਿਤਾ ਨੇ ਤਿੰਨ ਸਾਲਾ ਪੁੱਤਰ ਦਾ ਹੀ ਕੀਤਾ ਕਤਲ
Punjab's Tarn Taran Crime News, Father Killed his own son: ਪੰਜਾਬ ਦੇ ਤਰਨਤਾਰਨ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਰਾਏਸ਼ੀਆਣਾ ਦੇ ਵਸਨੀਕ ਅੰਗਰੇਜ ਸਿੰਘ ਵੱਲੋਂ ਐਤਵਾਰ ਨੂੰ ਆਪਣੇ ਤਿੰਨ ਸਾਲਾ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨੂੰ ਨੇੜਲੀ ਛੋਟੀ ਨਹਿਰ ਵਿੱਚ ਸੁੱਟ ਦਿੱਤਾ ਗਿਆ। ਇਸਦੇ ਨਾਲ ਹੀ ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸਦੇ ਅਗਵਾ ਹੋਣ ਦੀ ਸੂਚਨਾ ਦਿੱਤੀ ਅਤੇ ਘਟਨਾ ਤੋਂ ਬਾਅਦ 2 ਦਿਨਾਂ ਤੱਕ ਅੰਗਰੇਜ਼ ਸਿੰਘ ਅਗਵਾ ਕਾਂਡ ਸਬੰਧੀ ਆਪਣੇ ਬਿਆਨ ਬਦਲਦਾ ਰਿਹਾ। ਜਦੋਂ ਪੁਲਿਸ ਨੇ ਸ਼ੱਕ ਹੋਣ 'ਤੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਉਜਾਗਰ ਕਰ ਦਿੱਤਾ ਅਤੇ ਪੁਲਿਸ ਨੇ ਉਸ ਦੇ ਲੜਕੇ ਗੁਰਸੇਵਕ ਸਿੰਘ ਨੂੰ ਟਰੇਸ ਕਰ ਲਿਆ। ਛੋਟੀ ਨਹਿਰ 'ਚੋਂ ਲਾਸ਼ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਹੁਣ ਅੰਗਰੇਜ ਸਿੰਘ ਪੁਲਿਸ ਹਿਰਾਸਤ ਵਿੱਚ ਹੈ ਅਤੇ ਲਗਾਤਾਰ ਆਪਣੇ ਬਿਆਨ ਬਦਲ ਰਿਹਾ ਹੈ। ਉਸ ਨੇ ਆਪਣੇ ਬੇਟੇ ਦੇ ਕਤਲ ਪਿੱਛੇ ਕੈਮਰੇ ਦੇ ਸਾਹਮਣੇ ਜੋ ਬਿਆਨ ਦਿੱਤਾ ਹੈ, ਉਹ ਕਿਸੇ ਨੂੰ ਹਜ਼ਮ ਨਹੀਂ ਹੋਇਆ ਹੈ ਅਤੇ ਪੁਲਿਸ ਅਜੇ ਤੱਕ ਕਤਲ ਦਾ ਕਾਰਨ ਸਾਫ਼ ਨਹੀਂ ਕਰ ਸਕੀ ਹੈ। ਅੰਗਰੇਜ ਸਿੰਘ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਸ ਨੇ ਆਪਣੀ ਤਿੰਨ ਏਕੜ ਜ਼ਮੀਨ 'ਚੋਂ 2 ਏਕੜ ਜ਼ਮੀਨ ਵੇਚ ਦਿੱਤੀ ਸੀ ਅਤੇ ਉਹ ਖੁਦ ਮਜ਼ਦੂਰੀ ਕਰਦਾ ਹੈ ਅਤੇ ਜਦੋਂ ਉਸ ਨੇ ਆਪਣੇ ਪੁੱਤਰ ਨੂੰ ਦੇਖਿਆ ਤਾਂ ਉਹ ਉਸਦੇ ਭਵਿੱਖ ਨੂੰ ਲੈ ਕੇ ਚਿੰਤਤ ਹੋ ਗਿਆ ਅਤੇ ਡਰ ਗਿਆ ਕਿ ਇਹ ਚਿੰਤਾ ਉਸ ਦਾ ਪੁੱਤਰ ਵੀ ਕਰੇਗਾ ਅਤੇ ਵੱਡੇ ਉਸਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ।