Punjab Train Accident: ਤੜਕੇ- ਤੜਕੇ ਵਾਪਰਿਆ ਪੰਜਾਬ ਵਿੱਚ ਵੱਡਾ ਰੇਲ ਹਾਦਸਾ, ਡੱਬਿਆਂ ਉੱਤੇ ਚੜਿਆ ਰੇਲ ਦਾ ਇੰਜਣ
रिया बावा Sun, 02 Jun 2024-8:36 am,
Punjab Train Accident: ਪੰਜਾਬ ਵਿੱਚ ਅੱਜ ਤੜਕੇ- ਤੜਕੇ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ ਪੰਜਾਬ ਵਿੱਚ ਰੇਲ ਹਾਦਸੇ ਵਿੱਚ ਡੱਬਿਆਂ ਉੱਤੇ ਰੇਲ ਦਾ ਇੰਜਣ ਚੜ ਗਿਆ ਹੈ। ਸਰਹਿੰਦ 'ਚ ਪੈਂਦੇ ਮਾਧੋਪੁਰ ਕੋਲ ਤੜਕੇ ਹੀ ਇਕ ਵੱਡਾ ਹਾਦਸਾ ਹੋਣੋਂ ਟਲਿਆ। ਰੇਲਵੇ ਦੀਆਂ 2 ਮਾਲ ਗੱਡੀਆ ਆਪਸ ਵਿੱਚ ਟਕਰਾਅ ਗਈਆਂ ਜਿਸ ਵਿੱਚ ਰੇਲ ਦੇ 2 ਡਰਾਈਵਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ।