Punjab weather today: ਵਾਰ ਵਾਰ ਬਦਲ ਰਹੇ ਮੌਸਮ ਤੋਂ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਪ੍ਰੇਸ਼ਾਨ, ਖਾਲੀ ਹੋਏ ਬਾਜ਼ਾਰ, ਨਹੀਂ ਵਿਕ ਰਿਹਾ ਗਰਮੀ ਦਾ ਸਮਾਨ
Jun 03, 2023, 14:46 PM IST
Punjab weather today: ਲੁਧਿਆਣਾ ਨੂੰ ਹਾਜ਼ਰੀ ਦਾ ਗੜ੍ਹ ਕਿਹਾ ਜਾਂਦਾ ਹੈ , ਪਰ ਅੱਜ ਲੁਧਿਆਣਾ ਦੇ ਕਾਰੋਬਾਰੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਜਿਸ ਦਾ ਕਾਰਨ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਗ੍ਰਾਹਕ ਦਾ ਨਾ ਹੋਣਾ ਹੈ । ਲੁਧਿਆਣਾ ਦੇ ਬਾਜ਼ਾਰਾਂ ਵਿੱਚ ਗ੍ਰਾਹਕ ਦਾ ਨਾ ਹੋਣਾ ਦਾ ਪ੍ਰਮੁੱਖ ਕਾਰਨ ਕਾਰੋਬਾਰੀ ਮੌਸਮ ਨੂੰ ਮੰਨ ਰਹੇ ਹਨ । ਕਦੇ ਪੰਜਾਬ ਵਿਚ ਗਰਮੀ ਦਾ ਪ੍ਰਕੋਪ ਵਧ ਜਾਂਦਾ ਹੈ ਅਤੇ ਮੀਂਹ ਪੈਣ ਦੇ ਕਾਰਨ ਤਾਪਮਾਨ ਘੱਟ ਜਾਂਦਾ ਹੈ ਜਿਸ ਦੇ ਚਲਦਿਆਂ ਬਾਜ਼ਾਰਾਂ 'ਚ ਗਰਮੀ ਲਈ ਤਿਆਰ ਕੀਤੇ ਪਜਾਮੇ, ਨਿੱਕਰ, ਕੈਪਰੀਆਂ ਅਤੇ ਟੀ-ਸ਼ਰਟਾਂ ਦੀ ਵਿਕਰੀ ਘੱਟ ਗਈ ਹੈ ।