Punjab Weather Update: ਸੰਘਣੀ ਧੁੰਦ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ `ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ, ਵੇਖੋ ਖੂਬਸੂਰਤ ਨਜ਼ਾਰਾ
Amritsar Sri Harmandir Sahib Video: ਅੰਮ੍ਰਿਤਸਰ 'ਚ ਛਾਈ ਧੁੰਦ ਦੀ ਚਾਦਰ ਆਉਣ ਹੋਣ ਕਰਕੇ ਤਾਪਮਾਨ ਦੋ ਡਿਗਰੀ ਪਹੁੰਚ ਗਿਆ ਹੈ। ਦੱਸ ਦਈਏ ਕਿ ਸ੍ਰੀ ਹਰਿਮੰਦਿਰ ਸਾਹਿਬ ਵੀ ਧੁੰਦ ਦੀ ਚਾਦਰ ਹੇਠ ਅਲੋਪ ਹੋਇਆ ਹੈ। ਸੰਗਤਾਂ ਸੰਘਣੀ ਧੁੰਦ ਟਚ ਵੀ ਦਰਸ਼ਨ ਕਰਨ ਪਹੁੰਚੀਆਂ ਹਨ। ਅੰਮ੍ਰਿਤਸਰ ਵਿੱਚ ਵਿਜੀਬਿਲਿਟੀ ਘੱਟ ਹੋਈ ਹੈ। ਲੋਕਾਂ ਨੂੰ ਵਾਹਨ ਤੇਜ਼ ਨਾ ਚਲਾਉਣ ਦੀ ਅਪੀਲ ਕੀਤੀ ਗਈ ਹੈ।ਸਾਰਾ ਅੰਮ੍ਰਿਤਸਰ ਧੁੰਦ ਦੀ ਚਾਦਰ ਹੇਠ ਛਾਇਆ ਹੈ। ਲੋਕਾਂ ਦਾ ਕਹਿਣਾ ਕਿ ਇਸ ਵਾਰ ਕਾਫੀ ਲੇਟ ਸਰਦੀ ਆਈ ਹੈ। ਧੁੰਦ ਕਾਰਨ ਆਵਾਜਾਈ ਹੋਈ ਠੱਪ ਲੋਕਾਂ ਦੇ ਕੰਮਕਾਰ ਉੱਤੇ ਭਾਰੀ ਅਸਰ ਪੈ ਰਿਹਾ ਹੈ।