Punjab Weather Update: ਸੰਘਣੀ ਧੁੰਦ ਦੀ ਚਾਦਰ ਵਿੱਚ ਲਿਪਟਿਆ ਸ੍ਰੀ ਹਰਿਮੰਦਰ ਸਾਹਿਬ, ਦੇਖੋ ਮਨਮੋਹਕ ਵੀਡੀਓ
Punjab Weather Update: ਅੰਮ੍ਰਿਤਸਰ ਨਵੇਂ ਸਾਲ ਦੀ ਆਮਦ ਉੱਤੇ ਧੁੰਦ ਦੀ ਚਿੱਟੀ ਚਾਦਰ ਨੇ ਅੰਮਿਤਸਰ ਸ਼ਹਿਰ ਨੂੰ ਆਪਣੀ ਲਪੇ ਵਿੱਚ ਲਿਆ ਹੋਇਆ ਹੈ। ਗੁਰੂ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਣ ਦੀਦਾਰੇ ਕਰਨ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਹਾਜਰੀਆਂ ਭਰਨ ਲਈ ਪੁਹੰਚ ਰਹੀਆਂ ਹਨ ਪਰ ਇੰਨ੍ਹੀ ਵੱਧ ਰਹੀ ਸਰਦੀ ਤੇ ਧੁੰਦ ਦੇ ਕੋਹਰੇ ਨੇ ਅੱਜ ਵੀ ਸੂਰਜ ਦੇਵਤਾ ਨੇ ਦਰਸ਼ਨ ਨਹੀਂ ਦਿੱਤੇ। ਸਵੇਰ ਦਾ 11 ਵਜੇ ਦਾ ਸਮਾਂ ਹੈ ਤਾਂ ਵੀ ਧੁੰਦ ਵਿੱਚ ਦੂਰ- ਦੂਰ ਤੱਕ ਕੁਝ ਦਿਖਾਈ ਨਹੀਂ ਦੇ ਰਿਹਾ ਹੈ ਪਰ ਸ਼ਰਧਾਲੂ ਦੂਰੋਂ-ਦੂਰੋਂ ਅਰਦਾਸਾਂ ਲਈ ਆ ਰਹੇ ਹਨ।