Weather Update: ਸੰਘਣੀ ਧੁੰਦ ਕਰਕੇ ਵਾਹਨਾਂ ਦੀ ਰਫ਼ਤਾਰ ਤੇ ਲੱਗੀ ਬ੍ਰੇਕ, ਆਮ ਜਨਜੀਵਨ ਪ੍ਰਭਾਵਿਤ
Punjab Weather Update: ਗੁਰਦਾਸਪੁਰ ਵਿੱਚ ਸੰਘਣੀ ਧੁੰਦ ਨੇ ਵਾਹਨਾਂ ਦੀ ਰਫਤਾਰ ਘੱਟ ਗਈ ਹੈ। ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਹਾਈ ਟੈਕ ਨਾਕੇ ਲੱਗੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਇਤਿਹਾਤ ਵਰਤਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਫੋਗ ਲਾਈਟਾਂ ਲਗਾਉਣ ਅਤੇ ਚਿੱਟੀ ਪੱਟੀ ਦੇ ਆਸਰੇ ਸਫਰ ਕਰਨ ਦੀ ਹਦਾਇਤ ਦਿੱਤੀ ਜਾ ਰਹੀ ਹੈ। ਧੁੰਦ ਤੇ ਠੰਡ ਨੂੰ ਕਿਸਾਨਾਂ ਨੇ ਫਸਲਾਂ ਲਈ ਲਾਹੇਵੰਦ ਦੱਸਿਆ ਹੈ। ਧੁੰਦ ਅਤੇ ਠੰਡ ਦਾ ਪ੍ਰਕੋਪ ਦਿਨ ਭਰ ਦਿਨ ਵਧ ਰਿਹਾ ਹੈ ਜੋ ਕਿ ਆਮ ਜਨਜੀਵਨ ਨੂੰ ਤਾਂ ਪ੍ਰਭਾਵਿਤ ਕਰ ਰਿਹਾ ਹੈ l ਪਰ ਇਹ ਕਿਸਾਨਾਂ ਲਈ ਰਾਹਤ ਭਰਿਆ ਸਾਬਤ ਹੋ ਰਿਹਾ ਹੈ।