Punjab Weather: ਪੰਜਾਬ ਅੰਦਰ ਪਈ ਸੀਜ਼ਨ ਦੀ ਪਹਿਲੀ ਧੁੰਦ; ਸਵੇਰੇ ਬੱਚੇ ਵੀ ਦਿਖੇ ਠਰੂ ਠਰੂ ਕਰਦੇ
Punjab Weather Update: ਪੰਜਾਬ ਵਿੱਚ ਅੱਜ ਸਰਦੀ ਦੀ ਪਹਿਲੀ ਸੰਘਣੀ ਧੁੰਦ ਨੇ ਦਸਤਕ ਦਿੱਤੀ ਹੈ। ਸੜਕਾਂ ਉੱਪਰ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਸੜਕਾਂ ਉੱਪਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਸ ਸੰਘਣੀ ਧੁੰਦ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਦੇ ਚਲਦੇ ਰਾਹਗੀਰ ਆਪਣੇ ਵਾਹਨਾਂ ਉੱਪਰ ਬਹੁਤ ਹੀ ਹੌਲੀ ਰਫਤਾਰ ਵਿੱਚ ਜਾ ਰਹੇ ਹਨ। ਉੱਥੇ ਹੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਇਸ ਸੰਘਣੀ ਧੁੰਦ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੇਖੋ ਵੀਡੀਓ...