Fazilka Weather: ਫਾਜ਼ਿਲਕਾ `ਚ ਪਈ ਸਰਦੀ ਦੀ ਪਹਿਲੀ ਸੰਘਣੀ ਧੁੰਦ; ਹਾਈਵੇ `ਤੇ ਵਾਹਨਾਂ ਦੀ ਰਫ਼ਤਾਰ ਨੂੰ ਲੱਗੀ ਬ੍ਰੇਕ
Fazilka Weather: ਪੰਜਾਬ ਵਿੱਚ ਸਰਦੀ ਦੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਤਹਿਤ ਹੀ ਜਿੱਥੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਥੇ ਹੀ ਠੰਢ ਦੇ ਮੱਦੇਨਜ਼ਰ ਹੁਣ ਫਾਜ਼ਿਲਕਾ ਫਿਰੋਜ਼ਪੁਰ ਇਲਾਕੇ ਵਿੱਚ ਵੀ ਪਹਿਲੀ ਗਹਿਰੀ ਧੁੰਦ ਦਿਖਾਈ ਦਿੱਤੀ ਹੈ। ਜਲਾਲਾਬਾਦ ਦੀਆਂ ਤਸਵੀਰਾਂ ਨੇ ਜਿੱਥੇ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਉਤੇ ਤੜਕਸਾਰ ਹੀ ਗਹਿਰੀ ਧੁੰਦ ਛਾਈ ਹੋਈ ਦਿਖਾਈ ਦਿੱਤੀ। ਸੰਘਣੀ ਧੁੰਦ ਵਿੱਚ ਲੋਕ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਹਾਈਵੇ ਉਤੇ ਸਫਰ ਕਰ ਬੱਚਿਆਂ ਨੂੰ ਸਕੂਲ ਛੱਡਣ ਲਈ ਜਾਂਦੇ ਦਿਖਾਈ ਦਿੱਤੇ।