Punjab Weather Update: ਪੰਜਾਬ `ਚ ਠੰਡ ਨੇ ਫੜਿਆ ਜ਼ੋਰ, ਧੁੰਦ ਦੀ ਚਿੱਟੀ ਚਾਦਰ! ਰਾਹਗੀਰ ਹੋ ਰਹੇ ਹਨ ਪਰੇਸ਼ਾਨ, ਵੇਖੋ ਵੀਡੀਓ
Punjab Weather Update: ਪੰਜਾਬ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਗੁਰੂ ਨਗਰੀ ਧੁੰਦ ਦੀ ‘ਚਿੱਟੀ ਚਾਦਰ’ ਵਿਚ ਲਿਪਟੀ ਹੋਵੇ। ਧੁੰਦ ਕਾਰਨ ਰਾਹਗੀਰ ਪਰੇਸ਼ਾਨ ਹੋ ਰਹੇ ਹਨ।ਅਚਨਚੇਤ ਬਦਲੇ ਮੌਸਮ ਨਾਲ ਇਨਸਾਨ ਫਸਲਾਂ ਤੇ ਜਾਨਵਰਾਂ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਵਾਹਨ ਚਾਲਕਾਂ ਲਾਈਟਾਂ ਚਲਾ ਕੇ ਜਾ ਰਹੇ ਸਨ ਅਤੇ ਪਰੇਸ਼ਾਨ ਹੋ ਰਹੇ ਸੀ। ਗੁਰੂ ਨਗਰੀ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਕਰ ਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਜਦਕਿ ਕਈ ਥਾਈਂ ਧੁੰਦ ਕਾਰਨ ਹਾਦਸੇ ਵੀ ਵਾਪਰੇ ਰਹੇ ਹਨ।