Punjab Weather Update: ਬੇਮੌਸਮੀ ਬਰਸਾਤ ਪੈਣ ਨਾਲ ਗਰਮੀ ਤੋਂ ਵੱਡੀ ਰਾਹਤ! ਕਿਸਾਨਾਂ ਦੀਆਂ ਚਿੰਤਾ ਦੇ ਵਿੱਚ ਵਾਧਾ
Punjab Weather Update: ਇੱਕ ਪਾਸੇ ਕਿਸਾਨਾਂ ਦੀ ਖੇਤਾਂ ਦੇ ਵਿੱਚ ਖੜੀ ਕਣਕ ਖਰਾਬ ਹੋ ਰਹੀ ਹੈ ਪਰ ਦੂਸਰੇ ਪਾਸੇ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੀ ਕਣਕ ਦੀ ਫਸਲ ਬਿਲਕੁਲ ਭਿੱਜ ਚੁੱਕੀ ਹੈ, ਮਾਰਕੀਟ ਕਮੇਟੀ ਅਤੇ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੁੱਲੀ ਹੈ, ਮੰਡੀ ਦੇ ਵਿੱਚ ਜਿਆਦਾਤਰ ਸਫਾਈ ਦੇ ਪ੍ਰਬੰਧ ਵੀ ਮਾੜੇ ਨਜ਼ਰ ਆਏ। ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਤਿੰਨ ਤੋਂ ਚਾਰ ਦਿਨ ਹੋ ਚੁੱਕੇ ਨੇ ਕੋਈ ਸਰਕਾਰੀ ਖਰੀਦ ਏਜੰਸੀ ਸਾਡੀ ਕਣਕ ਦੀ ਫਸਲ ਨਹੀਂ ਖਰੀਦ ਰਹੀ, ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਦੀ ਮਾਰ ਤੇ ਦੂਸਰੇ ਪਾਸੇ ਕੁਦਰਤ ਦੀ ਮਾਰ ਸਾਨੂੰ ਝੱਲਣੀ ਪੈ ਰਹੀ ਹੈ। ਸਾਡੀ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕੀ ਸਰਕਾਰੀ ਏਜੰਸੀਆਂ ਤੋਂ ਖਰੀਦ ਆ ਜਿਹੜੀ ਇਹ ਸ਼ੁਰੂ ਕਰਵਾਈ ਜਾਵੇ, ਉਹਨਾਂ ਕਿਹਾ ਕਿ ਮੰਡੀ ਦੇ ਵਿੱਚ ਤਰਪਾਲਾਂ ਦੀ ਬਹੁਤ ਜਿਆਦਾ ਘਟੀਆ ਹਨ।