Punjab Weather Update: ਬੇਮੌਸਮੀ ਬਰਸਾਤ ਦੇ ਨਾਲ ਕਿਸਾਨਾਂ ਨੂੰ ਇੱਕ ਵਾਰ ਫਿਰ ਝੱਲਣੀ ਪਈ ਕੁਦਰਤ ਦੀ ਮਾਰ! ਜੀਰੀ ਦੀ ਫਸਲ ਹੋਈ ਨਸ਼ਟ
Punjab Weather Update: ਬੇਮੌਸਮੀ ਬਰਸਾਤ ਦੇ ਕਾਰਨ ਫਸਲਾਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਹੈ। ਬਨੂੜ ਖੇਤਰ ਦੇ ਕਿਸਾਨਾਂ ਨੇ Zee Media ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਵਾਰ ਫਿਰ ਕੁਦਰਤ ਦੀ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਹੋਈ ਤੇਜ਼ ਬਰਸਾਤ ਦੇ ਨਾਲ ਜੀਰੀ ਦੀ ਫਸਲ ਜਿਹੜੀ ਕਿ ਨਿਸਰ ਕੇ ਤਿਆਰ ਹੋ ਚੁੱਕੀ ਸੀ ਅਤੇ ਵਾਢੀ ਲਗਨ ਵਾਲੀ ਸੀ ਪਰ ਬਰਸਾਤ ਦੇ ਕਾਰਨ ਨਸ਼ਟ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਜੀਰੀ ਦੀ ਫਸਲ ਤੋਂ ਇਲਾਵਾ ਅਗੇਤੀ ਗੋਭੀ ਅਤੇ ਆਲੂ ਦੀ ਫਸਲ ਨੂੰ ਵੀ ਵੱਡੇ ਪੱਧਰ ਦੇ ਉੱਤੇ ਨੁਕਸਾਨ ਪੁੱਜਿਆ ਹੈ। ਕਿਸਾਨਾਂ ਨੇ ਕਿਹਾ ਕਿ ਖੇਤਾਂ ਦੇ ਵਿੱਚ ਭਰਿਆ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸਰਕਾਰ ਨੂੰ ਡ੍ਰੇਨੇਜ ਸਿਸਟਮ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਸਰਕਾਰ ਨੂੰ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ।