Punjab Heat Wave: ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ; ਕਿਸੇ ਲਈ ਆਫਤ ਤੇ ਕਿਸੇ ਲਈ `ਰਾਹਤ`
ਰਵਿੰਦਰ ਸਿੰਘ Wed, 22 May 2024-6:39 pm,
Punjab Heat Wave: ਪੰਜਾਬ ਵਿੱਚ ਇੱਕ ਪਾਸੇ ਚੋਣਾਂ ਕਾਰਨ ਪਾਰਾ ਸਿਖਰ ਉਤੇ ਹੈ ਉਥੇ ਹੀ ਪਿਛਲੇ ਕੁਝ ਦਿਨ ਤੋਂ ਪੈ ਰਹੀ ਗਰਮੀ ਨੇ ਲੋਕਾਂ ਵੱਟ ਕੱਢ ਦਿੱਤੇ ਹਨ। ਦੁਪਹਿਰ ਸਮੇਂ ਚੱਲ ਰਹੀਆਂ ਗਰਮ ਹਵਾਵਾਂ ਅਤੇ ਤਾਪਮਾਨ 45 ਡਿਗਰੀ ਤੋਂ ਵੱਧ ਜਾਣ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਆਉਣਾ ਮੁਸ਼ਕਲ ਹੋ ਗਿਆ ਹੈ। ਜ਼ਿਆਦਾਦਰ ਬਾਜ਼ਾਰ ਸੁੰਨਸਾਨ ਨਜ਼ਰ ਆਉਂਦੇ ਹਨ। ਲੋਕ ਜਲ ਪਾਣੀ ਪੀ ਕੇ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿਨ ਪ੍ਰਤੀ ਦਿਨ ਘੱਟਦੀ ਦਰੱਖਤਾਂ ਦੀ ਗਿਣਤੀ, ਖੇਤਾਂ ਵਿਚ ਲੱਗ ਰਹੀ ਅੱਗ ਨੇ ਗਰਮੀ ਦਾ ਕਹਿਰ ਵਧਾ ਦਿੱਤਾ ਹੈ। ਗਰਮੀ ਤੋਂ ਬਚਾਅ ਲਈ ਐਸਐਮਓ ਡਾ. ਲਵਕੇਸ਼ ਕੁਮਾਰ ਪਾਤੜਾਂ ਨੇ ਵੀ ਲੋਕਾਂ ਨੂੰ ਲੂ ਤੋਂ ਬਚਣ ਲਈ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਵਧ ਤੋਂ ਵਧ ਪਾਣੀ ਨਿੰਬੂ ਆਦਿ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।