Punjab News: ਠੱਗ ਟ੍ਰੇਵਲ ਏਜੰਟ ਕਾਰਨ ਇਰਾਕ `ਚ ਫਸੀ ਔਰਤ ਵਾਪਿਸ ਪਰਤੀ ਭਾਰਤ, NRI ਮੰਤਰੀ ਕੁਲਦੀਪ ਧਾਲੀਵਾਲ ਦਾ ਕੀਤਾ ਧੰਨਵਾਦ
Jul 03, 2023, 17:28 PM IST
Punjab News: ਪੰਜਾਬ ਤੋਂ ਇੱਕ ਜਯੋਤੀ ਨਾਂਅ ਦੀ ਕੁੜੀ ਆਪਣੇ ਚੰਗੇ ਭਵਿੱਖ ਅਤੇ ਘਰ ਦੀ ਮਾੜੀ ਹਾਲਤ ਸੁਧਾਰਨ ਲਈ ਇਰਾਕ ਸੀ। ਪੰਜਾਬ ਦੀ ਧੀ ਨੂੰ ਗੁਰਦਾਸਪੁਰ ਦੇ ਇਕ ਏਜੰਟ ਵੱਲੋ ਧੋਖੇ ਨਾਲ ਫਸਾ ਦਿੱਤਾ ਗਿਆ ਸੀ। ਫਿਰ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਅੱਜ ਇਰਾਕ 'ਚ ਫਸੀ ਮਹਿਲਾ ਅੰਮ੍ਰਿਤਸਰ ਦੇ ਏਅਰਪੋਰਟ ਤੇ ਪਹੁੰਚੀ ਜਿੱਥੇ ਖੁਦ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲੈਣ ਪਹੰਚੇ। ਇਸ ਮੌਕੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਲੜਕੀ ਜਯੋਤੀ ਠੱਗ ਟ੍ਰੈਵਲ ਏਜੰਟ ਦੀ ਧੋਖੇ ਨਾਲ ਇਰਾਕ 'ਚ ਫਸੀ ਸੀ ਜਿਸ ਨੂੰ ਭਾਰਤ ਵਾਪਸ ਲਿਆਂਦਾ ਹੈ. ਉਨ੍ਹਾਂ ਕਿਹਾ ਕਿ ਪੰਜਾਬ ਦੇ ਠੱਗ ਟ੍ਰੈਵਲ ਏਜੰਟਾਂ ਨੂੰ ਸਾਡੀ ਚੇਤਾਵਨੀ ਹੈ ਕਿ ਅਜਿਹੇ ਕੰਮ ਛੱਡ ਦੇਣ ਨਹੀਂ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਹੋਰ ਵੀ ਲੜਕੀਆਂ ਜਿਹੜੀਆਂ ਵਿਦੇਸ਼ 'ਚ ਫਸਿਆਂ ਹਨ, ਉਹ ਸਾਡੇ ਨਾਲ ਸੰਪਰਕ ਕਰਨ, ਅਸੀਂ ਉਹਨਾਂ ਨੂੰ ਵਾਪਸ ਲੈਕੇ ਆਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਠੱਗ ਏਜੇਂਟ ਨੇ ਇਸ ਲੜਕੀ ਨਾਲ ਧੋਖਾ ਕੀਤਾ ਹੈ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।