ਮਾਈਨਸ 40 ਡਿਗਰੀ ਤਾਪਮਾਨ ‘ਚ ਭੰਗੜਾ ਪਾ ਰਿਹਾ ਇਹ ਪੰਜਾਬੀ ਨੌਜਵਾਨ, ਵੇਖੋ ਵੀਡੀਓ
Punjabi man doing Bhangra in Canada winters: ਜਿੱਥੇ ਠੰਢ ਵਿੱਚ ਲੋਕਾਂ ਦਾ ਬਿਸਤਰੇ ਤੋਂ ਉੱਠਣ ਦਾ ਦਿੱਲ ਨਹੀਂ ਕਰਦਾ, ਉੱਥੇ ਇੱਕ ਪੰਜਾਬੀ ਨੌਜਵਾਨ ਲੋਕਾਂ ਨੂੰ ਠੰਢ ਦਾ ਲੁਤਫ਼ ਉਠਾਉਣ ਦੀ ਪ੍ਰੇਰਨਾ ਦੇ ਰਿਹਾ ਹੈ। ਕੈਨੇਡਾ 'ਚ ਰਹਿ ਰਹੇ ਗੁਰਦੀਪ ਪੰਧੇਰ ਵੱਲੋਂ ਠੰਢ ਨੂੰ ਮਾਤ ਦੇਣ ਤੇ ਨਿੱਘੇ ਰਹਿਣ ਲਈ ਯੂਕੋਨ ਦੇ ਬਰਫੀਲੇ ਜੰਗਲ ਵਿੱਚ ਭੰਗੜਾ ਪਾਇਆ ਗਿਆ ਅਤੇ ਇਹ ਵੀਡੀਓ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਵਧੀਆ ਵਾਈਬਸ ਦੇ ਰਹੀ ਹੈ।