Diljit Dosanjh Canada Show:ਦਿਲਜੀਤ ਦੋਸਾਂਝ ਮੁੜ ਰਚਣਗੇ ਇਤਿਹਾਸ; ਕੈਨੇਡਾ ਦੇ ਬੀਸੀ ਪਲੇਸ `ਚ ਸ਼ੋਅ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ
Diljit Dosanjh Canada Show: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਕ ਵਾਰ ਫਿਰ ਇਤਿਹਾਸ ਰਚਣ ਜਾ ਰਹੇ ਹਨ। ਦਰਅਸਲ ਪਹਿਲੀ ਵਾਰ ਕੋਈ ਪੰਜਾਬੀ ਗਾਇਕ ਵੈਨਕੂਵਰ ਦੇ ਬੀਸੀ ਪਲੇਸ ਤੇ ਟੋਰਾਂਟੋ ਦੇ ਰੋਜਰਸ ਸੈਂਟਰ ਵਿੱਚ ਸ਼ੋਅ ਕਰਨ ਜਾ ਰਹੇ ਹਨ। ਬੀਸੀ ਪਲੇਸ ਗਾਇਕ ਦੇ ਪ੍ਰਦਰਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਤੋਂ ਬਾਹਰ ਹੋਣ ਵਾਲਾ ਇਹ ਸਭ ਤੋਂ ਵੱਡਾ ਪ੍ਰੋਗਰਾਮ ਹੋਵੇਗਾ। ਇਸ ਸ਼ੋਅ ਨੂੰ ਲੈ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਹ ਪੰਜਾਬੀ ਇੰਡਸਟਰੀ ਲਈ ਮਾਨ ਦੀ ਗੱਲ ਹੈ ਕਿਉਂਕਿ ਦਿਲਜੀਤ ਪਹਿਲੇ ਅਜਿਹੇ ਪੰਜਾਬੀ ਕਲਾਕਾਰ ਹੋਣਗੇ, ਜਿਸ ਦੇ ਲਾਈਵ ਸ਼ੋਅ ‘ਚ ਇਸ ਜਗ੍ਹਾ ‘ਤੇ ਇੰਨੀਂ ਜ਼ਿਆਦਾ ਭੀੜ ਇਕੱਠੀ ਹੋਵੇਗੀ। ਵੈਨਕੂਵਰ ਦੇ ਬੀਸੀ ਸਟੇਡੀਅਮ ‘ਚ 54 ਹਜ਼ਾਰ ਲੋਕਾਂ ਦੇ ਬੈਠਣ ਦੀ ਸਮੱਰਥਾ ਹੈ। ਦਿਲਜੀਤ ਦੋਸਾਂਝ ਦੀ ਵੱਡੀ ਫੈਨ ਫੋਲੋਵਿੰਗ ਹੋਣ ਕਾਰਨ ਸਾਰੀਆਂ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ।