Sunanda Sharma Video: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਲਗਾਈ ਗੋਲਗੱਪਿਆਂ ਦੀ ਰੇਹੜੀ; ਦੇਖੋ ਵੀਡੀਓ
ਰਵਿੰਦਰ ਸਿੰਘ Tue, 17 Sep 2024-2:13 pm,
Sunanda Sharma Video: ਪੰਜਾਬੀ ਗਾਇਕੀ ਸੁਨੰਦਾ ਸ਼ਰਮਾ ਨੇ ਮਨੋਰੰਜਨ ਜਗਤ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸੁਨੰਦਾ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ। ਦਰਅਸਲ ਵਿੱਚ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਗੋਲਗੱਪਿਆਂ ਦੀ ਰੇਹੜੀ ਲਗਾਈ ਹੋਈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਉਸ ਦੀ ਰੇਹੜੀ ਉਤੇ ਗੋਲਗੱਪੇ ਖਾਣ ਲਈ ਪੁੱਜੇ ਹੋਏ ਹਨ। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।