Punjab News: ਗ੍ਰੀਸ ਵਿਚ ਪੰਜਾਬੀ ਨੌਜਵਾਨ ਦੀ ਹੋਈ ਭੇਦਭਰੇ ਹਾਲਾਤਾਂ `ਚ ਮੌਤ, ਮਾਪਿਆਂ ਦੇ ਨਹੀਂ ਰੁੱਕ ਰਹੇ ਹੰਜੂ
Jul 17, 2023, 18:44 PM IST
Punjab News: ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਹਿਮਦਾਬਾਦ ਦੇ 31 ਸਾਲਾਂ ਨੌਜਵਾਨ ਗੁਰਪਿੰਦਰ ਸਿੰਘ ਗਿੰਦਾ ਦੀ ਗ੍ਰੀਸ ਵਿਖੇ ਭੇਦਭਰੇ ਹਾਲਾਤਾਂ 'ਚ ਹੋਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਗੁਰਪਿੰਦਰ ਸਿੰਘ ਪਿਛਲੇ ਦੋ ਸਾਲ ਤੋਂ ਪਰਿਵਾਰ ਦੀ ਖਾਤਿਰ ਰੋਜ਼ੀ ਰੋਟੀ ਕਮਾਉਣ ਲਈ ਗ੍ਰੀਸ ਗਿਆ ਹੋਇਆ ਸੀ। ਗੁਰਪਿੰਦਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਪਿੱਛੇ ਪਤਨੀ ਅਤੇ ਮਾਤਾ ਦਾ ਦੁੱਖ ਵਜੋਂ ਬੁਰਾ ਹਾਲ ਹੋ ਗਿਆ ਹੈ। ਮ੍ਰਿਤਕ ਦੀ ਮਾਂ ਨੇ ਸਰਕਾਰ ਤੋਂ ਮ੍ਰਿਤਕ ਦੀ ਦੇਹ ਨੂੰ ਵਾਪਸ ਲਿਆਉਣ ਦੇ ਇੰਤਜ਼ਾਮ ਦੀ ਮੰਗ ਕੀਤੀ ਹੈ।