India Diplomatic Victory: ਕਤਰ ਨੇ ਰਿਹਾਅ ਕੀਤੇ ਭਾਰਤੀ 8 ਨਾਗਰਿਕ; ਜਾਸੂਸੀ ਦੇ ਦੋਸ਼ਾਂ ਪਿਛੋਂ ਸੁਣਾਈ ਗਈ ਸੀ ਮੌਤ ਦੀ ਸਜ਼ਾ
India Diplomatic Victory: ਭਾਰਤ ਸਰਕਾਰ ਨੂੰ ਵੱਡੀ ਕੂਟਨੀਤਿਕ ਸਫਲਤਾ ਮਿਲੀ ਹੈ। ਦਰਅਸਲ ਕਤਰ ਦੀ ਜੇਲ੍ਹ ਵਿੱਚ ਬੰਦ 8 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ 7 ਭਾਰਤੀ ਨਾਗਰਿਕ ਦੇਸ਼ ਵਾਪਸ ਆ ਚੁੱਕੇ ਹਨ। ਭਾਰਤ ਨੇ ਸਰਕਾਰ ਨੇ ਨਾਗਰਿਕਾਂ ਦੀ ਰਿਹਾਈ ਦਾ ਸਵਾਗਤ ਕਰਦੇ ਹੋਏ ਕਤਰ ਦੇ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ ਹੈ।
ਕਾਬਿਲੇਗੌਰ ਹੈ ਕਿ ਸਤੰਬਰ 2022 ਵਿੱਚ Al Dahra Global ਕੰਪਨੀ ਵਿੱਚ ਕਰ ਰਹੇ 8 ਸਾਬਕਾ ਭਾਰਤੀ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 26 ਅਕਤੂਬਰ 2023 ਨੂੰ ਕਤਰ ਦੀ ਇਕ ਅਦਾਲਤ ਨੇ ਇਨ੍ਹਾਂ ਅੱਠ ਭਾਰਤੀਆਂ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। 1 ਦਸੰਬਰ 2023 ਨੂੰ ਦੁਬਈ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੇ ਮੁਲਾਕਾਤ ਹੋਈ ਸੀ।