Raghav Chadha: ਰਾਘਵ ਚੱਢਾ ਨੇ ਮਹਾਕੁੰਭ ਜਾਣ ਵਾਲੇ ਸ਼ਰਧਾਲੂਆਂ ਲਈ ਰੱਖੀ ਵੱਡੀ ਮੰਗ
Raghav Chadha: ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮਹਾਕੁੰਭ ਵਿੱਚ ਪ੍ਰਯਾਗਰਾਜ ਜਾਣ ਵਾਲੇ ਸ਼ਰਧਾਲੂਆਂ ਦੀ ਲੁੱਟ ਦਾ ਮਾਮਲਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਏਅਰਲਾਈਨਜ਼ ਸ਼ਰਧਾਲੂਆਂ ਤੋਂ ਮਨਮਾਨੀ ਫੀਸ ਵਸੂਲ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਸ਼ਰਧਾਲੂਆਂ ਲਈ ਕਫਾਇਤੀ ਤੇ ਸਸਤੀਆਂ ਉਡਾਣਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।