ਰਾਹੁਲ ਗਾਂਧੀ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਅੱਜ ਹੋਵੇਗਾ ਪੰਜਾਬ `ਚ ਭਾਰਤ ਜੋੜਾ ਯਾਤਰਾ ਦਾ ਆਗਾਜ਼
Jan 11, 2023, 10:26 AM IST
ਇਤਿਹਾਸਕ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅੱਜ ਭਾਰਤ ਜੋੜਾ ਯਾਤਰਾ ਦਾ ਆਗਾਜ਼ ਹੋਣ ਜਾ ਰਿਹਾ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਰਾਹੁਲ ਗਾਂਧੀ ਉਸ ਇਤਿਹਾਸਿਕ ਸਥਾਨ ਭੋਰਾ ਸਾਹਿਬ ਅਤੇ ਠੰਡਾ ਬੁਰਜ਼ ਸਾਹਿਬ ਵਿਖੇ ਗਏ। ਇਸ ਮੌਕੇ ਰਾਹੁਲ ਗਾਂਧੀ ਦੇ ਨਾਲ ਪੰਜਾਬ ਕਾਂਗਰਸ ਦੇ ਕਈ ਦਿੱਗਜ ਆਗੂ ਵੀ ਹਾਜਿਰ ਸਨ ਜਿਨ੍ਹਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਹੋਰ ਮੌਜੂਦ ਸਨ। ਖ਼ਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਅੱਜ ਪਗੜੀ ਬਨ ਪਹੁੰਚੇ ਹਨ ਅਤੇ ਇਨ੍ਹਾਂ ਠੰਡ ਵਿਚ ਵੀ ਉਹ ਹਾਫ਼ ਟੀ ਸ਼ਰਟ ਵਿੱਚ ਹੈ ਨਜ਼ਰ ਆਏ।