Ludhiana News: ਰੇਲਵੇ ਪੁਲਿਸ ਨੇ ਤੁਸ਼ਾਰ ਠਾਕੁਰ ਮਾਮਲੇ `ਚ 38 ਦਿਨਾਂ ਬਾਅਦ ਪਰਚਾ ਕੀਤਾ ਦਰਜ
Ludhiana News: ਚੱਲਦੀ ਟ੍ਰੇਨ ਵਿਚੋਂ ਥੱਲੇ ਸੁੱਟੇ ਗਏ ਤੁਸ਼ਾਰ ਠਾਕੁਰ ਦੇ ਮਾਮਲੇ ਵਿੱਚ ਰੇਲਵੇ ਪੁਲਿਸ ਨੇ ਆਖਰਕਾਰ 38 ਦਿਨ ਬਾਅਦ ਪਰਚਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਜੰਮੂ ਤੋਂ ਅਹਿਮਦਾਬਾਦ ਭਾਰਤੀ ਫੌਜੀ ਵਿੱਚ ਭਰਤੀ ਲਈ ਪੇਪਰ ਦੇਣ ਜਾ ਰਹੇ ਤੁਸ਼ਾਰ ਨੂੰ ਤਿੰਨ ਸ਼ਰਾਰਤੀ ਅਨਸਰਾਂ ਨੇ ਚੱਲਦੀ ਟ੍ਰੇਨ ਵਿੱਚੋਂ ਥੱਲੇ ਸੁੱਟ ਦਿੱਤਾ ਸੀ। ਇਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਕਾਬਿਲੇਗੌਰ ਹੈ ਕਿ ਸਿਗਰਟ ਪੀਣ ਤੋਂ ਰੋਕਣ ਕਾਰਨ ਛਿੜੇ ਵਿਵਾਦ ਤੋਂ ਬਾਅਦ ਇਹ ਘਟਨਾ ਵਾਪਰ ਗਈ ਸੀ। ਤੁਸ਼ਾਰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ। ਉਸ ਦੇ ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ।