Rajinikanth Birthday: ਅਦਾਕਾਰ ਰਜਨੀਕਾਂਤ ਦੇ ਜਨਮ ਦਿਨ `ਤੇ ਪ੍ਰਸ਼ੰਸਕ ਉਨ੍ਹਾਂ ਦੀ ਮੂਰਤੀ ਨੂੰ ਦੁੱਧ ਨਾਲ ਕਰਵਾ ਰਹੇ ਅਭਿਸ਼ੇਕ; ਕੁਝ ਲੋਕ ਹੋਏ ਨਾਰਾਜ਼
Rajinikanth Birthday: 12 ਦਸੰਬਰ ਬਾਲੀਵੁੱਡ ਅਤੇ ਸਾਊਥ ਫਿਲਮ ਦੇ ਅਦਾਕਾਰ ਰਜਨੀਕਾਂਤ ਆਪਣਾ 74ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ ਤੋਂ ਪਹਿਲਾਂ ਰਜਨੀਕਾਂਤ ਦੀ ਇੱਕ ਨਵੀਂ ਮੂਰਤੀ ਨੂੰ ਤਿਰੂਮੰਗਲਮ, ਮਦੁਰਾਈ ਵਿੱਚ 'ਅਰੁਲਮਿਗੂ ਸ਼੍ਰੀ ਰਜਨੀ ਮੰਦਿਰ' ਵਿੱਚ ਸਥਾਪਤ ਕੀਤਾ ਗਿਆ। ਸੁਪਰਸਟਾਰ ਦੇ ਪ੍ਰਸ਼ੰਸਕਾਂ ਨੇ ਮੂਰਤੀ ਨੂੰ ਦੁੱਧ ਨਾਲ ਅਭਿਸ਼ੇਕ ਕਰਵਾਇਆ। ਅਦਾਕਾਰ ਦੇ ਫੈਨਸ ਕਾਰਤਿਕ ਨੇ ਆਪਣੇ ਡੂੰਘੇ ਪਿਆਰ ਕਾਰਨ ਮੰਦਰ ਦੀ ਸਥਾਪਨਾ ਕਰਵਾਈ। ਸਾਲਾਂ ਤੋਂ ਉਹ ਉੱਥੇ ਪ੍ਰਾਰਥਨਾ ਅਤੇ ਪੂਜਾ ਸੇਵਾ ਕਰ ਰਿਹਾ ਹੈ। ਇਸ ਦੌਰਾਨ ਕੁਝ ਲੋਕ ਗੁੱਸੇ ਵਿੱਚ ਕਹਿ ਰਹੇ ਹਨ ਕਿ ਹੁਣ ਦੁੱਧ ਦੀ ਬਰਬਾਦੀ ਕਿਸੇ ਨੂੰ ਨਹੀਂ ਦਿਸਦੀ।