Rakul Preet Singh Latest Video: ਰਕੁਲ ਪ੍ਰੀਤ ਸਿੰਘ ਦੀ ਖੂਬਸੂਰਤ ਵੀਡੀਓ ਆਈ ਸਾਹਮਣੇ, ਪ੍ਰਸ਼ੰਸਕ ਹੋਏ ਕਾਇਲ
ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ। 10 ਅਕਤੂਬਰ 1990 ਨੂੰ ਨਵੀਂ ਦਿੱਲੀ 'ਚ ਜਨਮੀ ਰਕੁਲ ਨੇ ਬਹੁਤ ਘੱਟ ਸਮੇਂ 'ਚ ਪ੍ਰਸ਼ੰਸਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਅਦਾਕਾਰਾ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਅਕਸਰ ਹੀ ਪ੍ਰਸੰਸ਼ਕਾਂ ਨਾਲ ਸਾਂਝੀਆਂ ਕਰ ਰਹਿੰਦੀ ਹੈ। ਹਾਲ ਵਿੱਚ ਅਦਾਕਾਰਾ ਇੱਕ ਫੈਸ਼ਨ ਸ਼ੋਅ ਵਿੱਚ ਨਜ਼ਰ ਆਈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।