ਗਾਇਕ ਰਣਜੀਤ ਬਾਵਾ ਦੇ ਪੀ ਏ ਡਿਪਟੀ ਵੋਹਰਾ ਦਾ ਹੋਇਆ ਅੰਤਿਮ ਸਸਕਾਰ, ਅਦਾਕਾਰ ਦੇ ਨਹੀਂ ਰੁੱਕ ਰਹੇ ਹੰਝੂ
Jan 09, 2023, 22:21 PM IST
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਰਣਜੀਤ ਬਾਵਾ ਦੇ ਪੀ ਏ ਡਿਪਟੀ ਵੋਹਰਾ ਦਾ ਅੰਤਿਮ ਸਸਕਾਰ ਉਹਨਾਂ ਦੇ ਸ਼ਹਿਰ ਬਟਾਲਾ ਵਿਖੇ ਦੇਰ ਸ਼ਾਮ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਡਿਪਟੀ ਵੋਹਰਾ ਨੇ ਬੀਤੇ ਦਿਨ ਹੀ ਆਪਣਾ ਜਨਮ ਦਿਨ ਮਨਾਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਵੋਹਰਾ ਬੀਤੇ ਦਿਨੀਂ ਰਣਜੀਤ ਬਾਵਾ ਦਾ ਸ਼ੋਅ ਖਤਮ ਹੋਣ ਤੋਂ ਬਾਅਦ ਬਟਾਲਾ ਸਥਿਤ ਆਪਣੇ ਘਰ ਆ ਰਿਹਾ ਸੀ। ਇਸ ਦੌਰਾਨ ਰਾਤ ਕਰੀਬ 10:30 ਵਜੇ ਉਨ੍ਹਾਂ ਦੀ ਕਾਰ ਜਲੰਧਰ ਦੇ ਮਕਸੂਦ ਬਾਈਪਾਸ 'ਤੇ ਹਾਦਸੇ ਦਾ ਸ਼ਿਕਾਰ ਹੋਈ ਸੀ।