Ravneet Bittu Oath: ਰਵਨੀਤ ਸਿੰਘ ਬਿੱਟੂ ਨੇ ਮੋਦੀ ਸਰਕਾਰ `ਚ ਕੇਂਦਰੀ ਮੰਤਰੀ ਵਜੋਂ ਲਿਆ ਹਲਫ
Ravneet Bittu Oath: ਪੰਜਾਬ ਤੋਂ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ। ਹਾਲਾਂਕਿ ਰਵਨੀਤ ਬਿੱਟੂ ਲੁਧਿਆਣਾ ਲੋਕ ਸਭਾ ਸੀਟ ਤੋਂ ਹਾਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਦਿੱਤੀ ਹੈ। ਐਤਵਾਰ ਸ਼ਾਮ ਨੂੰ ਮੋਦੀ ਵਜ਼ਾਰਤ ਨੇ ਸਹੁੰ ਚੁੱਕੀ, ਜਿਸ ਵਿੱਚ ਰਵਨੀਤ ਬਿੱਟੂ ਨੇ ਆਪਣਾ ਹਲਫ ਲਿਆ।